https://www.facebook.com/share/v/1GNRxMYbfK/
https://youtu.be/PbIWyi_PVYg?si=phRnIm2tsCppRkrE
ਸਵੇਰੇ ਸਵੇਰੇ ਪ੍ਰਸ਼ਾਸਨ ਦਾ ਉਪਰਾਲਾ ਦੇਖ ਲੋਕ ਹੋਏ ਦੰਗ, ਪਾਣੀ 'ਚ ਦਗੜ ਦਗੜ ਕਰਨ ਲੱਗੀ ਪੰਜਾਬ ਦਾ ਇਕਲੋਤੀ ਪੁੱਤ
ਲੁਧਿਆਣਾ 12 ਸਤੰਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਕਾਬਲ ਸਿੰਘ ਰਾਠੌਰ) ਸਤਲੁਜ ਬੰਨ ਸਸਰਾਲੀ ਕਲੋਨੀ ਅਤੇ ਬੂਥਗੜ੍ਹ ਤੋਂ ਇਸ ਵੇਲੇ ਦੀ ਵੱਡੀ ਰਾਹਤ ਭਰੀ ਖਬਰ ਆਈ ਹੈ ਕਿਉਂਕਿ ਲੁਧਿਆਣਾ ਪ੍ਰਸ਼ਾਸਨ ਵੱਲੋਂ ਪਾਣੀ 'ਚ ਚੱਲਣ ਵਾਲੀ ਪੰਜਾਬ ਦੀ ਇਕਲੋਤੀ ਪੋਕਲਾਈਨ ਮਸ਼ੀਨ ਨੂੰ ਤਰਤਾਰਨ ਪ੍ਰਸ਼ਾਸ਼ਨ ਨਾਲ ਰਾਬਤਾ ਕਾਇਮ ਕਰਕੇ ਸਤਲੁਜ ਦਰਿਆ ਦਾ ਰੁੱਖ ਬਦਲਣ ਲਈ ਮੰਗਵਾ ਲਿਆ ਹੈ। ਸਵੇੇਰੇ ਸਵੇਰੇ ਪਾਣੀ 'ਚ ਉੱਤਰ ਕੇ ਅਪਣਾ ਕੰਮ ਸ਼ੁਰੂ ਕਰਨ ਵਾਲੀ ਇਸ ਮਸ਼ੀਨ ਨੂੰ ਦੇਖ ਕੇ ਲੋਕ ਗੱਦ ਗੱਦ ਹੋ ਉੱਠੇ ਅਤੇ ਉਨ੍ਹਾਂ ਨੂੰ ਮਹਿਸੂਸ ਹੋਣ ਲੱਗਾ ਕਿ ਲੁਧਿਆਣਾ ਵਾਲੇ ਪਾਸੇ ਸਤਲੁਜ ਦਰਿਆ ਦੀ ਜੋ ਮਾਰ ਪੈ ਰਹੀ ਸੀ ਉਸ ਉੱਤੇ ਕਾਬੂ ਪੈ ਜਾਵੇਗਾ। ਮੌਕੇ ਤੇ ਹਾਜਰ ਐਸਡੀਐਮ ਪੂਰਬੀ ਜੈਸਮੀਨ ਕੌਰ ਨੇ ਦੇਸ਼ ਦੁਨੀਆ ਦੇ ਪੱਤਰਕਾਰ ਕਾਬਲ ਸਿੰਘ ਰਾਠੌਰ ਨੂੰ ਦੱਸਿਆ ਕਿ ਲੁਧਿਆਣਾ ਦੇ ਡੀਸੀ ਹਿਮਾਂਸ਼ੂ ਜੈਨ ਦੇ ਯਤਨਾ ਸਦਕਾ ਏਹ ਮਸ਼ੀਨ ਤਰਤਾਰਨ ਜਿਲ੍ਹਾ ਪ੍ਰਸ਼ਾਸ਼ਨ ਨਾਲ ਰਾਬਤਾ ਕਾਇਮ ਕਰਕੇ ਏਥੇ ਸਤਲੁਜ ਦਰਿਆ ਦਾ ਰੁੱਖ ਬਦਲਣ ਲਈ ਮੰਗਵਾਇਆ ਗਿਆ ਹੈ ਜਿਸਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸਾਨੂੰ ਯਕੀਨ ਹੈ ਕਿ ਅਸੀਂ ਅਪਣੇ ਮਿਸ਼ਨ 'ਚ ਸਫਲ ਹੋਵਾਂਗੇ। ਇਸ ਮਸ਼ੀਨ ਦ ਨਾਲ ਹੀ ਇੱਕ ਕਿਸਤੀ ਵੀ ਆਈ ਹੈ ਜਿਸਦੀ ਜਰੂਰਤ ਮੁਤਾਬਿਕ ਵਰਤੋਂ ਕੀਤੀ ਜਾਵੇਗੀ।
ਸਤਲੁਜ ਬੰਨ ਉੱਤੇ ਹਾਜਰ ਸਾਬਕਾ ਸਰਪੰਚ ਤੇ ਗੁਰਦੁਆਰਾ ਸ਼ਹੀਦਾਂ ਬੂਥਗੜ੍ਹ ਦੇ ਪ੍ਰਧਾਨ ਬਲਦੇਵ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਇਕਲੋਤੀ ਮਸ਼ੀਨ ਲੁਧਿਆਣਾ ਡੀਸੀ ਅਤੇ ਸੰਤ ਬਾਬਾ ਸਤਨਾਮ ਸਿੰਘ ਸਸਰਾਲੀ ਕਲੋਨੀ ਦੇ ਯਤਨਾ ਸਦਕਾ ਏਹ ਮਸ਼ੀਨ ਏਥੇ ਲਿਆਂਦੀ ਗਈ ਹੈ। ਉਨ੍ਹਾਂ ਸਮੇਤ ਸੰਤ ਬਾਬਾ ਸਤਨਾਮ ਸਿੰਘ ਸਸਰਾਲੀ ਕਲੋਨੀ, ਪ੍ਰਧਾਨ ਸੰਤੋਖ ਸਿੰਘ, ਸਰਪੰਚ ਸੁਰਿੰਦਰ ਸਿੰਘ ਸਸਰਾਲੀ ਕਲੋਨੀ, ਸਾਬਕਾ ਸਰਪੰਚ ਰਵੇਲ ਸਿੰਘ ਬੂਥਗੜ੍ਹ, ਸਾਬਕਾ ਸਰਪੰਚ ਸਸਰਾਲੀ ਕਲੋਨੀ ਨੇ ਕਿਹਾ ਕਿ ਸਤਲੁਜ ਦਰਿਆ ਵਿਚਕਾਰ ਤੋਂ ਉੱਚਾ ਹੋਣ ਕਾਰਨ ਉਸਦਾ ਵਹਾਅ ਸਾਡੇ ਵੱਲ ਹੋ ਗਿਆ ਜਿਸ ਕਾਰਨ ਸੈਂਕੜੇ ਏਕੜ ਜਮੀਨ ਪਾਣੀ ਦੇ ਵਹਾਅ ਦੀ ਲਪੇਟ 'ਚ ਆ ਕੇ ਦਰਿਆ 'ਚ ਰੁੜ ਗਈ ਜਿਸ ਕਾਰਨ ਕਿਸਾਨਾਂ ਦਾ ਫਸਲਾਂ ਸਮੇਤ ਜਮੀਨ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਏਹ ਨੁਕਸਾਨ ਹੋਰ ਨਾ ਹੋਵੇ ਉਸਦੇ ਲਈ ਇਸ ਮਸ਼ੀਨ ਨੂੰ ਏਥੇ ਲਿਆਂਦਾ ਗਿਆ ਹੈ ਜੋ ਦਰਿਆ ਦਾ ਰੁੱਖ ਬਦਲ ਕੇ ਸਾਨੂੰ ਵੱਡੀ ਰਾਹਤ ਦੇਵੇਗੀ। ਸਾਰਿਆਂ ਨੇ ਲੁਧਿਆਣਾ ਡੀਸੀ ਦਾ ਇਸ ਉਪਰਾਲੇ ਲਈ ਧੰਨਵਾਦ ਵੀ ਕੀਤਾ।
No comments
Post a Comment